¡Sorpréndeme!

ਖਾਲਸਾ ਏਡ 'ਤੇ ਵੱਡੀ ਕਾਰਵਾਈ, ਕਿਸਾਨਾਂ ਦਾ ਸਾਥ ਦੇਣ 'ਤੇ ਐਕਸ਼ਨ! |OneIndia Punjabi

2024-02-26 0 Dailymotion

ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇੱਕ ਹਿਸਾਬ ਨਾਲ ਕੇਂਦਰ ਨੇ ਇਹ ਲੜਾਈ 'ਹਲ਼ ਬਨਾਮ ਬਲ' ਵਾਲੀ ਬਣਾ ਦਿੱਤੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨ ਵਾਲੇ ਲੋਕਾਂ ਦੇ ਸੋਸ਼ਲ ਮੀਡੀਆ ਖਾਤੇ ਬੈਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਦੁਨੀਆ ਭਰ ਵਿੱਚ ਲੋੜਵੰਦਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਸੰਸਥਾ ਦੇ ਐਕਸ ਖਾਤੇ ਭਾਰਤ ਵਿੱਚ ਬੈਨ ਕਰ ਦਿੱਤੇ ਗਏ ਹਨ।ਖਾਲਸਾ ਏਡ ਤੇ ਖਾਲਸਾ ਏਡ ਇੰਡੀਆ ਦੇ ਐਕਸ ਖਾਤਿਆਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਵਿੱਚ ਖਾਲਸਾ ਏਡ ਦੀ ਟੀਮ ਵੱਲੋਂ ਲੰਗਰ ਲਾਏ ਜਾ ਰਹੇ ਹਨ।
.
Big action on Khalsa aid, action on supporting farmers!
.
.
.
#khalsaaid #farmersprotest #kisanandolan
~PR.182~